ਤਲਵੰਡੀ ਸਾਬੋ: 5 ਮਜ਼ਦੂਰਾਂ ਨੂੰ 14 ਦਿਨ ਦੇ ਇਕਾਂਤਵਾਸ ਲਈ ਆਈਸੋਲੇਸ਼ਨ ਸੈਂਟਰ 'ਚ ਕਰਵਾਇਆ ਗਿਆ ਦਾਖ਼ਲ - covid-19
ਤਲਵੰਡੀ ਸਾਬੋ : ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਪੰਜ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਤਾ ਸਾਹਿਬ ਕੌਰ ਕਾਲਜ 'ਚ ਬਣੇ ਆਈਸੋਲੇਸ਼ਨ ਸੈਂਟਰ 'ਚ ਇਕਾਂਤਵਾਸ ਵਿੱਚ ਰੱਖਿਆ ਹੈ। ਇਹ ਮਜ਼ਦੂਰ ਆਪਣੇ ਪਿਤਰੀ ਰਾਜ ਨੂੰ ਵਾਪਸ ਜਾ ਰਹੇ ਸਨ। ਇਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਇਨ੍ਹਾਂ ਦਾ ਕੋਈ ਹੋਰ ਸਹਾਰਾ ਨਾ ਹੋਣ ਕਾਰਨ ਹੀ ਇਨ੍ਹਾਂ ਨੂੰ ਇੱਥੇ ਰੱਖਿਆ ਗਿਆ ਹੈ।