ਅਕਾਲੀ-ਭਾਜਪਾ ਦਾ ਗਠਜੋੜ ਹਰਿਆਣਾ ਵਿਧਾਨ ਸਭਾ ਵਿੱਚ ਹੀ ਟੁੱਟ ਗਿਆ ਸੀ - akali leaders
ਦਿੱਲੀ ਵਿੱਚ ਅਕਾਲੀ-ਭਾਜਪਾ ਗਠਜੋੜ ਟੁੱਟਣ ਨੂੰ ਲੈ ਕੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਅਕਾਲੀ-ਭਾਜਪਾ ਦਾ ਗਠਜੋੜ ਟੁੱਟ ਗਿਆ ਸੀ। ਹੁਣ ਜੋ ਦਿੱਲੀ ਵਿੱਚ ਹੋਇਆ ਉਹ ਸਾਰਿਆਂ ਨੇ ਵੇਖ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਅਕਾਲੀ ਦਲ ਤੋਂ ਬੜੇ ਦੁਖੀ ਸਨ ਕਿਉਂਕਿ ਅਕਾਲੀ ਦਲ ਦੇ ਆਗੂ ਭਾਜਪਾ ਦੇ ਲੀਡਰਾਂ ਨਾਲ ਮਿਲ ਕੇ ਚਲਦੇ ਨਹੀਂ ਸਨ। ਹੁਣ ਪੰਜਾਬ ਵਿਚ ਵੀ ਇਹ ਗਠਜੋੜ ਟੁੱਟ ਜਾਵੇਗਾ, ਕਿਉਂਕਿ ਭਾਜਪਾ ਨੇ ਦਿੱਲੀ ਵਿਚ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਦਿੱਤੀ।