sweeper strike: ਸਫਾਈ ਸੇਵਕਾਂ ਨੇ ਕੂੜੇ ਦੇ ਢੇਰ ਲਗਾ ਨਗਰ ਕੌਂਸਲ ਦੇ ਮੇਨ ਗੇਟ ਕੀਤੇ ਬੰਦ
ਮੋਹਾਲੀ: ਸੂਬੇ ਭਰ ’ਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਰਕਾਰ ਤੋਂ ਨਿਰਾਸ਼ ਹੋਏ ਸੇਵਕਾਂ ਨੇ ਗੁੱਸਾ ਜਾਹਿਰ ਕਰਦੇ ਹੋਏ ਕੂੜੇ ਦੀਆਂ ਭਰੀਆਂ ਟਰਾਲੀਆਂ ਲਿਆ ਕੇ ਨਗਰ ਕੌਂਸਲ ਦੇ ਮੇਨ ਗੇਟ ਅੱਗੇ ਸੁੱਟ ਦਿੱਤਾ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਹੜਤਾਲ ਤੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਇਹ ਢੇਰ ਰੋਸ ਵੱਜੋ ਲਗਾਏ ਗਏ ਸਨ ਤੇ ਉਹ ਇਹ ਢੇਰ ਉਸ ਸਮੇਂ ਹੀ ਚੁੱਕਣਗੇ ਜਦੋਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ।