ਸਫਾਈ ਸੇਵਕਾਂ ਦਾ ਸੈਨੇਟਰੀ ਇੰਸਪੈਕਟਰ ਖਿਲਾਫ ਪ੍ਰਦਰਸ਼ਨ - ਸਫ਼ਾਈ ਕਰਮਚਾਰੀਆਂ
ਜਲੰਧਰ :ਕਸਬਾ ਫਿਲੌਰ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਨਗਰ ਕੌਂਸਲਰ ਦੇ ਸਫ਼ਾਈ ਸੇਵਕ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿ ਉਨ੍ਹਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਹ ਫਿਲੌਰ ਵਿਖੇ ਕਿਸੇ ਵੀ ਤਰ੍ਹਾਂ ਦੀ ਕੋਈ ਸਫ਼ਾਈ ਦਾ ਕੰਮ ਨਹੀਂ ਕਰਨਗੇ ਅਤੇ ਨਾ ਹੀ ਕੂੜਾ ਚੁੱਕਣਗੇ।ਜਿਸ ਤੋਂ ਬਾਅਦ ਫਿਲੌਰ ਵਿਖੇ ਵੀ ਸ਼ਹਿਰ ਵਿਚ ਕਾਫੀ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਦੇ ਚੱਲਦਿਆਂ ਅੱਜ ਸ਼ਾਮ ਅੱਠ ਵਜੇ ਦੇ ਕਰੀਬ ਸਿਵਲ ਸੈਨਟਰੀ ਇੰਸਪੈਕਟਰ ਜੇ ਸੀ ਬੀ ਨੂੰ ਨਾਲ ਲੈ ਕੇ ਗੰਦਗੀ ਦੇ ਢੇਰਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਗੱਲ ਦਾ ਸਫ਼ਾਈ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ਤੇ ਨਗਰ ਕੌਂਸਲ ਦਫਤਰ ਵਿਖੇ ਪੁੱਜ ਗਏ ਅਤੇ ਸੈਨੇਟਰੀ ਇੰਸਪੈਕਟਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹ ਸ਼ਾਮ ਦੇ ਵੇਲੇ ਸਟ੍ਰਾਈਕ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ ਸਨ ਲੇਕਿਨ ਜਦੋਂ ਹੀ ਉਹ ਕਰੇ ਬੁੜ੍ਹੇ ਤਾਂ ਸੈਨੇਟਰੀ ਇੰਸਪੈਕਟਰ ਵੱਲੋਂ ਕਬਾੜ ਦਾ ਬਹਾਨਾ ਬਣਾ ਕੇ ਕੂੜਾ ਇਕੱਠਾ ਕਰਾਉਣਾ ਸ਼ੁਰੂ ਕਰ ਦਿੱਤਾ ਗਿਆ।