ਅੰਮ੍ਰਿਤਸਰ ’ਚ ਸਫ਼ਾਈ ਕਰਮਚਾਰੀ ਦੀ ਮਸ਼ੀਨ ’ਚ ਆਉਣ ਕਾਰਨ ਹੋਈ ਮੌਤ - ਡਰਾਈਵਰ ਦੀ ਅਣਗਹਿਲੀ
ਅੰਮ੍ਰਿਤਸਰ: ਸ਼ਹਿਰ ਦੇ ਘਿਓ ਮੰਡੀ ਚੌਂਕ ਵਿਖੇ ਰੋਡ ’ਤੇ ਸਫਾਈ ਕਰ ਰਹੇ ਸਤਵਿੰਦਰ ਸਿੰਘ ਦੀ ਸਫ਼ਾਈ ਮਸ਼ੀਨ ਵਿੱਚ ਆਉਣ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਅਨੁਸਾਰ, ਮਸ਼ੀਨ ਚਲਾ ਰਹੇ ਡਰਾਈਵਰ ਨੇ ਪਿਛੇ ਵੇਖਿਆ ਹੀ ਨਹੀਂ ਕਿ ਸਤਵਿੰਦਰ ਸਿੰਘ ਮਸ਼ੀਨ ਦੇ ਪਿੱਛੇ ਖੜ੍ਹਾ ਹੈ ਜਾਂ ਨਹੀਂ। ਭਾਵ ਸਫ਼ਾਈ ਮਸ਼ੀਨ ਚਲਾ ਰਹੇ ਡਰਾਈਵਰ ਦੀ ਅਣਗਹਿਲੀ ਕਾਰਨ ਸਤਵਿੰਦਰ ਮਸ਼ੀਨ ’ਚ ਆ ਗਿਆ। ਇਸ ਮੌਕੇ ਜਾਂਚ ਕਰ ਰਹੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।