ਪਟਿਆਲਾ: ਸਵਦੇਸ਼ੀ ਜਾਗਰਣ ਮੰਚ ਦੇ ਵਰਕਰਾਂ ਨੇ ਚੀਨ ਖਿਲਾਫ ਕੀਤਾ ਪ੍ਰਦਰਸ਼ਨ - India China border meeting
ਪਟਿਆਲਾ: ਗਲਵਾਨ ਖੇਤਰ ਵਿੱਚ ਚੀਨ ਦੀਆਂ ਕਾਇਰਾਨਾ ਹਰਕਤ ਖਿਲਾਫ਼ ਭਾਰਤ ਵਿੱਚ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਪਟਿਆਲਾ ਦੇ ਸਵਦੇਸ਼ੀ ਜਾਗਰਣ ਮੰਚ ਦੇ ਵਰਕਰਾਂ ਨੇ ਚੀਨ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਚੀਨ ਦਾ ਪੁਤਲਾ ਜਲਾਇਆ। ਇਸੇ ਤਹਿਤ ਸਵਦੇਸ਼ੀ ਜਾਗਰਣ ਮੰਚ ਨੇ ਦੇਸ਼ਵਾਸੀਆਂ ਨੂੰ ਚੀਨ ਦੀਆਂ ਸਾਰੀਆਂ ਚੀਜਾਂ ਦਾ ਬਹਿਸ਼ਕਾਰ ਕਰਨ ਦੀ ਅਪੀਲ ਕੀਤੀ। ਦੱਸਦਈਏ ਕਿ ਗਲਵਾਨ ਖੇਤਰ ਵਿੱਚ ਭਾਰਤ ਚੀਨ ਦੀ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ।