ਵੱਖ-ਵੱਖ ਵਿਭਾਗਾਂ ਵੱਲੋਂ ਸਹੂਲਤਾਂ ਦੇਣ ਲਈ ਸੁਵਿਧਾ ਕੈਂਪ - facilities by various departments
ਫ਼ਿਰੋਜ਼ਪੁਰ: ਪੰਜਾਬ ਸਰਕਾਰ (Government of Punjab) ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਮ ਲੋਕਾਂ ਦੀ ਸਹੂਲਤਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ (Zilla Parishad Ferozepur) ਵੱਲੋਂ ਐੱਸ.ਡੀ.ਐੱਮ. ਜ਼ੀਰਾ ਦੀ ਦੇਖ-ਰੇਖ ਹੇਠ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ (Panchayat Office) ਵਿੱਚ ਇੱਕ ਸੁਵਿਧਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਚੈੱਕ ਅੱਪ ਦੌਰਾਨ 23 ਵਿਅਕਤੀਆਂ ਦਾ ਚੈੱਕਅਪ ਕੀਤਾ ਗਿਆ ਅਤੇ 63 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ (Corona vaccine) ਸਫ਼ਲ ਲਗਾਈ ਗਈ। ਸਹਾਇਕ ਖੁਰਾਕ ਸਪਲਾਈ ਕੰਟਰੋਲ ਜ਼ੀਰਾ ਵੱਲੋਂ 13 ਫਾਰਮ ਭਰੇ ਗਏ ਬੀ.ਡੀ.ਪੀ.ਓ. ਦਫ਼ਤਰ (BDPO Office) ਜ਼ੀਰਾ ਅਤੇ ਮੱਖੂ ਵੱਲੋਂ ਪੰਜ ਪੰਜ ਮਰਲੇ ਦੇ ਪਲਾਟ ਸਬੰਧੀ 12 ਫਾਰਮ ਅਤੇ ਪੀ ਐੱਮ ਏ ਵਾਈ ਸਕੀਮ ਸਬੰਧੀ 18 ਫਾਰਮ ਭਰੇ ਗਏ।