ਤਲਵੰਡੀ ਸਾਬੋ 'ਚ ਸ਼ੱਕੀ ਮਰੀਜ਼ਾਂ ਵਾਲੀ ਅਫਵਾਹ ਨੂੰ ਐਸਐਮਓ ਨੇ ਦੱਸਿਆ ਬੇਬੁਨਿਆਦ - Coronavirus latest news bathinda
ਬਠਿੰਡਾ: ਪੰਜਾਬ ਸਰਕਾਰ ਵੱਲੋਂ ਲਾਏ ਗਏ ਕਰਫਿਊ ਦੇ 10ਵੇਂ ਦਿਨ ਭਾਂਵੇ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੂਰਨ ਬੰਦ ਰਿਹਾ ਪਰ ਦਵਾਈਆਂ ਦੀਆਂ ਦੁਕਾਨਾਂ 10 ਤੋਂ 12 ਵਜੇ ਤੱਕ ਖੋਲੀਆਂ ਗਈਆਂ। ਦੂਜੇ ਪਾਸੇ ਐਸਐਮਓ ਗੁਰਜੀਤ ਸਿੰਘ ਨੇ ਉਨ੍ਹਾਂ ਅਫਵਾਹਾਂ ਨੂੰ ਬੇਬੁਨਿਆਦ ਕਰਾਰ ਦਿੱਤਾ, ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਰਿਫਾਇਨਰੀ ਦੇ 3 ਮਜ਼ਦੂਰ ਕੋਰੋਨਾ ਸ਼ੱਕੀ ਹਨ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਵੀ ਅਪੀਲ ਕੀਤੀ।