ਜਲੰਧਰ: ਕੋਰੋਨਾ ਦੇ ਟੈਸਟ ਤੋਂ ਡਰ ਕੇ ਹਸਪਤਾਲ ਤੋਂ ਭੱਜੀ ਇਟਲੀ ਤੋਂ ਆਈ ਕੁੜੀ - ਕੋਰੋਨਾ ਦੇ ਟੈਸਟ ਤੋਂ ਡਰ ਕੇ ਹਸਪਤਾਲ ਤੋਂ ਭੱਜੀ ਇਟਲੀ ਤੋਂ ਆਈ ਕੁੜੀ
ਜਲੰਧਰ ਦੇ ਨਕੋਦਰ ਰੋਡ 'ਤੇ ਸਥਿਤ ਆਰਥੋਨੋਵਾ ਹਸਪਤਾਲ ਵਿੱਚ ਇਟਲੀ ਤੋਂ ਆਈ ਇੱਕ ਕੁੜੀ ਖਾਂਸੀ ਦਾ ਇਲਾਜ ਕਰਵਾਉਣ ਲਈ ਆਈ ਸੀ। ਡਾਕਟਰਾਂ ਦੇ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਸਲਾਹ ਦੇਣ ਬਾਰੇ ਸੁਣ ਕੇ ਕੁੜੀ ਹਸਪਤਾਲ ਵਿੱਚੋਂ ਭੱਜ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੁੜੀ ਦੇ ਪਰਿਵਾਰ ਨੂੰ ਸੂਚਿਤ ਕਰ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਪਿਛਲੇ ਦਿਨੀਂ ਆਪਣੇ ਪਤੀ ਨਾਲ ਇਟਲੀ ਤੋਂ ਵਾਪਿਸ ਆਈ ਸੀ।