ਸੁਸ਼ਮਾ ਸਵਰਾਜ ਦਾ ਪੰਜਾਬ ਯੂਨੀਵਰਸਿਟੀ ਨਾਲ ਹੈ ਡੂੰਘਾ ਸਬੰਧ - ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ: ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। 67 ਸਾਲਾ ਸੁਸ਼ਮਾ ਦਾ ਦਿੱਲੀ ਦੇ ਏਮਜ ਹਸਪਤਾਲ 'ਚ ਦੇਹਾਂਤ ਹੋ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ ਤੋਂ ਸੁਸ਼ਮਾ ਸਵਰਾਜ ਨੇ ਡਿਗਰੀ ਹਾਸਲ ਕੀਤੀ ਸੀ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਪੰਜਾਬ ਦੇ ਅੰਬਾਲਾ ਦੀ ਰਹਿਣ ਵਾਲੀ ਸੀ। ਸੁਸ਼ਮਾ ਸਵਰਾਜ ਦੀਆਂ ਯਾਦਾਂ ਨੂੰ ਅੱਜ ਵੀ ਲਾਅ ਡਿਪਾਰਟਮੈਂਟ ਵੱਲੋਂ ਸਹੇਜ ਕੇ ਰੱਖਿਆ ਗਇਆ ਹੈ। ਜ਼ਿਕਰਯੋਗ ਹੈ ਕਿ ਡਿਪਾਰਟਮੈਂਟ ਦੇ ਚੇਅਰਪਰਸਨ ਮੀਨੂੰ ਪਾਲ ਨੇ ਕਿਹਾ ਕਿ ਉਹ ਉਸ ਵੇਲੇ ਖ਼ੁਦ ਵਿਦਿਆਰਥੀ ਸੀ, ਜਦੋਂ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਿਆ ਸੀ। ਵਿਭਾਗ ਦੇ ਵਿਦਿਆਰਥੀ ਸਿਧਾਂਤ ਗੁਪਤਾ ਅਤੇ ਮੀਤਿਕਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਉਸ ਵਿਭਾਗ ਦੇ ਵਿਦਿਆਰਥੀ ਹਨ ਜਿੱਥੇ ਸੁਸ਼ਮਾ ਸਵਰਾਜ ਨੇ ਆਪਣੀ ਡਿਗਰੀ ਹਾਸਲ ਕੀਤੀ ਸੀ।