ਖੰਨਾ ਚ ਹੈਰਾਨੀਜਨਕ ਘਟਨਾ, ਬਲੂਟੂਥ ਆਨ ਕਰਦੇ ਹੀ ਲੱਗ ਜਾਂਦੀ ਹੈ ਅੱਗ - ਸਾਈਬਰ ਕ੍ਰਾਈਮ
ਲੁਧਿਆਣਾ : ਖੰਨਾ ਵਿੱਚ ਫੋਨ ਹੈਕਿੰਗ ਦੀ ਘਟਨਾ ਨੇ ਇਕੱਲੇ ਪਰਿਵਾਰ ਨੂੰ ਹੀ ਨਹੀਂ ਬਲਕਿ ਸ਼ਹਿਰਵਾਸੀਆਂ ਤੇ ਪੁਲਿਸ ਨੂੰ ਵੀ ਚੱਕਰਾਂ 'ਚ ਪਾਇਆ ਹੋਇਆ ਹੈ। ਇਸ ਪਰਿਵਾਰ ਦੇ ਘਰ ਅੰਦਰ ਜਾ ਕੇ ਜਦੋਂ ਕਿਸੇ ਵੀ ਮੋਬਾਇਲ ਦੀ ਬਲੂਟੂਥ ਆਨ ਕੀਤੀ ਜਾਂਦੀ ਹੈ ਤਾਂ ਫੋਨ ਹੈਕ ਹੋ ਜਾਂਦਾ ਹੈ। ਇਥੋਂ ਤੱਕ ਕਿ ਹੈਕਰ ਘਰ ਅੰਦਰ ਪੰਜ ਬਾਰ ਅੱਗ ਵੀ ਲਾ ਚੁੱਕਾ ਹੈ। ਦਲਵਿੰਦਰ ਕੌਰ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਦੇ ਫੋਨ ਹੈਕ ਹੋ ਰਹੇ ਹਨ। ਕਈ ਵਾਰ ਫੋਨਾਂ ਦਾ ਡਾਟਾ ਵੀ ਹੈਕ ਕੀਤਾ ਜਾ ਚੁੱਕਾ ਹੈ। ਹੁਣ ਹੈਕਿੰਗ ਰਾਹੀਂ ਉਹਨਾਂ ਦੇ ਘਰ ਅੱਗ ਲਗਾ ਕੇ ਕੀਮਤੀ ਸਾਮਾਨ ਸਾੜਿਆ ਜਾ ਚੁੱਕਾ ਹੈ। ਖੰਨਾ ਪੁਲਿਸ ਅਤੇ ਮੋਹਾਲੀ ਸਾਈਬਰ ਕ੍ਰਾਈਮ ਵੱਲੋ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ। ਜਿਸ ਕਰਕੇ ਉਹ ਬਹੁਤ ਡਰੇ ਹੋਏ ਹਨ।