ਕਾਂਗਰਸ ਨੇ ਠੱਗੀਆਂ ਮਾਰਕੇ ਕੀਤਾ ਪੈਸਾ ਇਕੱਠਾ: ਸੁਰਿੰਦਰ ਭੁਲੇਵਾਲ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਗੜ੍ਹਸ਼ੰਕਰ: ਹਲਕਾ ਗੜ੍ਹਸ਼ੰਕਰ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਦੀ ਅਗਵਾਈ ਵਿੱਚ ਵਿਧਾਨਸਭਾ ਚੋਣਾਂ ਦੇ ਸਬੰਧ ਵਿੱਚ ਤਿਆਰੀ ਵਿੱਢ ਦਿੱਤੀ ਹੈ, ਜਿਸਦੇ ਮੱਦੇਨਜ਼ਰ ਹਲਕਾ ਗੜ੍ਹਸ਼ੰਕਰ ਦੇ ਪਿੰਡ ਧਮਾਈ ਅਤੇ ਚੱਕ ਫੁਲੁ ਦੇ ਵਿੱਚ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਰਣਨੀਤੀ ਵਾਰੇ ਜਾਣੂ ਕਰਵਾਇਆ। ਇਸ ਮੌਕੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਉਮੀਦਵਾਰ ਸ਼੍ਰੋਮਣੀ ਅਕਾਲੀ ਅਤੇ ਬਸਪਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ 'ਤੇ ਹੋਈ ਈ.ਡੀ.ਰੇਡ 'ਤੇ ਤੰਜ਼ ਕੱਸਦਿਆ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੈਸੇ ਇੱਕਠੇ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ ਅਤੇ ਸਿਰਫ਼ ਲੋਕਾਂ ਐਲਾਨ ਹੀ ਕੀਤੇ ਹਨ।