ਪੰਜਾਬ

punjab

ETV Bharat / videos

1984 ਸਿੱਖ ਕਤਲੇਆਮ: ਦੋਸ਼ੀਆਂ ਨੂੰ ਜ਼ਮਾਨਤ ਖ਼ਿਲਾਫ਼ ਸਿੱਖਾਂ 'ਚ ਰੋਸ

By

Published : Jul 23, 2019, 9:01 PM IST

1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਦੇ ਜ਼ਮਾਨਤ ਦਿੱਤੇ ਜਾਣ ਦੇ ਫ਼ੈਸਲੇ 'ਤੇ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ 'ਤੇ ਗੱਲ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜਿੱਥੇ ਸਿੱਖ ਇੱਕ ਲੰਮੇ ਸੰਘਰਸ਼ ਤੋਂ ਬਾਅਦ 1984 'ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਕਾਮਯਾਬ ਹੋਏ ਸਨ ਉੱਥੇ ਹੀ ਉਨ੍ਹਾਂ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਬਿਆਨ ਦਿੰਦਿਆ ਕਿਹਾ ਕਿ ਜੇਕਰ ਸੁਪਰੀਮ ਕੋਰਟ ਇਸੇ ਤਰ੍ਹਾਂ ਹੀ ਦੋਸ਼ੀਆਂ ਨੂੰ ਜ਼ਮਾਨਤ ਦੇਣ ਲੱਗੀ ਤਾਂ ਲੋਕਾਂ ਦਾ ਸੁਪਰੀਮ ਕੋਰਟ ਤੋਂ ਭਰੋਸਾ ਟੁੱਟ ਜਾਵੇਗਾ। ਜਾਣਕਾਰੀ ਦਿੰਦਿਆਂ ਸਿਰਸਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਜ਼ਮਾਨਤ 'ਤੇ ਰਿਹਾ ਹੋਏ ਦੋਸ਼ੀਆਂ ਵਿਰੁੱਧ ਪਟੀਸ਼ਨ ਪਾਈ ਹੈ ਜਿਸ 'ਤੇ ਬਹਿਸ ਹੋਣੀ ਬਾਕੀ ਹੈ। ਉਨਾਂ ਇਹ ਵੀ ਦੱਸਿਆ ਕਿ ਜਲਦ ਹੀ ਡੀ.ਐਸ.ਜੀ.ਐਮ.ਸੀ. ਇੱਕ ਹੋਰ ਰਿਵਿਊ ਪਟੀਸ਼ਨ ਪਾਵੇਗੀ ਤਾਂ ਜੋ ਦੋਸ਼ੀਆਂ ਦੀ ਜ਼ਮਾਨਤ ਰੱਦ ਹੋ ਸਕੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 1984 ਮਿੱਖ ਕਤਲੇਆਮ ਮਾਮਲੇ 'ਚ 34 ਦੋਸ਼ੀਆਂ ਨੂੰ ਜ਼ਮਾਨਤ ਦਿੱਤੀ ਹੈ ਜਿਸ ਕਾਰਨ ਲੋਕਾਂ ਇਸ ਦਾ ਵਿਰੋਧ ਕਰ ਰਹੇ ਹਨ।

ABOUT THE AUTHOR

...view details