ਸਨੀ ਦਿਓਲ ਨੇ ਐਮਪੀ ਲੈਂਡ ਫੰਡ ਵਿੱਚੋਂ ਗੁਰਦਾਸਪੁਰ ਨੂੰ ਦਿੱਤੀਆਂ 2 ਐਂਮਬੁਲੈਂਸ - ਸਨੀ ਦਿਓਲ ਨੇ ਗੁਰਦਾਸਪੁਰ ਨੂੰ ਦਿੱਤੀਆਂ 2 ਐਮਬੁਲੈਂਸ
ਸੰਸਦ ਮੈਂਬਰ ਸਨੀ ਦਿਓਲ ਅੱਜ ਗੁਰਦਾਸਪੁਰ ਪੁੱਜੇ ਅਤੇ ਉਨ੍ਹਾਂ ਵਲੋਂ ਐਮ.ਪੀ ਲੈਂਡ ਫੰਡ ਵਿੱਚੋਂ 2 ਐੱਮਬੁਲੈਂਸ ਦਿੱਤੀਆਂ ਗਈਆਂ ਜਿਨ੍ਹਾਂ ਵਿਚੋਂ ਇਕ ਸਰਕਾਰੀ ਹਸਪਤਾਲ ਬਟਾਲਾ ਅਤੇ ਦੂਜੀ ਸਰਕਾਰੀ ਹਸਪਤਾਲ ਗੁਰਦਾਸਪੁਰ ਨੂੰ ਦਿੱਤੀ। ਗੁਰਦਾਸਪੁਰ ਤੋਂ ਐਸ ਐਮ ਓ ਡਾ. ਚੇਤਨਾ ਨੇ ਐੱਮਬੁਲੈਂਸ ਨੂੰ ਲੈ ਕੇ ਸਨੀ ਦਿਓਲ ਦਾ ਧੰਨਵਾਦ ਕੀਤਾ। ਇਸ ਮੌਕੇ ਸਨੀ ਦਿਓਲ ਨੇ ਕਿਹਾ ਕਿ ਉਨ੍ਹਾਂ 2 ਐਮਬੁਲੈਂਸ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਕਿਹਾ ਕਿ ਉਹ ਕੋਰੀਡੋਰ ਦੇ ਰਸਤੇ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ।