ਪੀਏ ਨਿਯੁਕਤੀ ਮਾਮਲਾ: ਸੰਨੀ ਦਿਓਲ 'ਤੇ ਵਰ੍ਹੇ ਜਾਖੜ, ਬਚਾਅ 'ਚ ਆਏ ਤਰੁਣ ਚੁੱਘ - Gurdaspur
ਨਵੀਂ ਦਿੱਲੀ: ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ 'ਤੇ ਸਿਆਸਤੀ ਵਾਰ ਸ਼ੁਰੂ ਹੋ ਗਏ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਨੀ ਦਿਓਲ ਬਾਰੇ ਕਿਹਾ ਕਿ ਉਨ੍ਹਾਂ ਨੂੰ ਗ਼ੈਰ ਪੰਰਪਾਰਿਕ ਤਰੀਕੇ ਨਾਲ ਉਨ੍ਹਾਂ ਨੂੰ ਚੁਣ ਕੇ ਭੇਜਿਆ ਗਿਆ ਹੈ। ਉਨ੍ਹਾਂ ਯਾਦ ਕਰਵਾਇਾਆ ਕਿ ਸੰਨੀ ਦਿਓਲ ਨੇ ਚੋਣਾਂ ਤੋਂ ਪਹਿਲਾਂ ਵਾਰ-ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਰਾਜਨੀਤੀ ਤੇ ਗੁਰਦਾਸਪੁਰ ਦੀ ਜਾਣਕਾਰੀ ਨਹੀਂ ਹੈ, ਪਰ ਚਲੋ ਲੋਕਾਂ ਨੇ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਦਿੱਤਾ ਹੈ। ਦੂਜੇ ਪਾਸੇ ਭਾਜਪਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਚੁੱਕੇ। ਉਨ੍ਹਾਂ ਪੁਛਿਆ ਕਿ ਕੈਪਟਨ ਕਿੰਨੇ ਦਿਨ ਸਾਂਸਦ ਵਿੱਚ ਰਹੇ ਹਨ? ਉਨ੍ਹਾਂ ਕਿਹਾ ਕਿ ਸ਼ੀਸ਼ੇ ਦੇ ਮਹਿਲ 'ਚ ਰਹਿਣ ਵਾਲੇ ਕਿਸੇ 'ਤੇ ਪੱਥਰ ਨਹੀਂ ਸੁੱਟਦੇ। ਉਨ੍ਹਾਂ ਕਿਹਾ ਕਿ ਜਿਵੇਂ ਵਿਨੋਦ ਖੰਨਾ ਨੇ ਆਪਣੇ ਇਲਾਕੇ ਵਿੱਚ ਕੰਮ ਕੀਤਾ ਉਸੇ ਤਰ੍ਹਾਂ ਸੰਨੀ ਦਿਓਲ ਵੀ ਕੰਮ ਕਰਨ ਦੀ ਤਿਆਰੀ ਵਿੱਚ ਹਨ।
Last Updated : Jul 2, 2019, 7:43 PM IST