ਪੰਜਾਬ

punjab

ETV Bharat / videos

ਸੁਨੀਲ ਜਾਖੜ ਨੇ PM ਮੋਦੀ 'ਤੇ ਵਿੰਨ੍ਹੇ ਨਿਸ਼ਾਨੇ - NRC in india

By

Published : Dec 24, 2019, 3:33 AM IST

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੋਮਵਾਰ ਨੂੰ ਗੁਰਦਾਸਪੁਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਜੰਮ੍ਹ ਕੇ ਨਿਸ਼ਾਨੇ ਲਾਏ। ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀਆਂ ਨੂੰ ਬੰਦੀ ਬਣਾ ਕੇ ਰੱਖਣ ਲਈ ਸਥਾਪਿਤ ਕੀਤੇ ਜਾਣ ਵਾਲੇ ਡਿਟੈਂਸ਼ਨ ਸੈਂਟਰਾਂ ਅਤੇ ਕੌਮੀ ਨਾਗਰਿਕਤਾ ਰਜਿਸਟਰ ਸਬੰਧੀ ਆਪਣੀ ਸਰਕਾਰ ਦਾ ਰੁਖ ਸੱਪਸ਼ਟ ਕਰਨ ਦੀ ਵੰਗਾਰ ਪਾਈ ਹੈ। ਜਾਖੜ ਨੇ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀਂ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਆਪਣੇ ਅਹੁਦੇ ਦੀ ਮਰਿਆਦਾ ਭੰਗ ਕਰਦਿਆਂ ਦਿੱਤੇ ਗ਼ੈਰ-ਜਿੰਮੇਵਰਾਨਾ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿੱਚ ਧਰਮ ਦੇ ਨਾਂਅ ਉੱਤੇ ਵੰਡੀਆਂ ਪਾ ਰਹੀ ਹੈ।

ABOUT THE AUTHOR

...view details