ਸਿੱਧੂ ਵੱਲੋਂ ਇਮਰਾਨ ਖਾਨ ਨੂੰ ਭਰਾ ਕਹਿਣ ਦੇ ਬਿਆਨ 'ਤੇ ਭਖੀ ਸਿਆਸਤ, ਸਿੱਧੂ ਦੇ ਹੱਕ 'ਚ ਪਰਗਟ ਸਿੰਘ ਦਾ ਵੱਡਾ ਬਿਆਨ - ਕਰਤਾਪੁਰ ਸਾਹਿਬ
ਗੁਰਦਾਸਪੁਰ (ਡੇਰਾ ਬਾਬਾ ਨਾਨਕ): ਪੰਜਾਬ ਦੇ ਮੰਤਰੀ ਪ੍ਰਗਟ ਸਿੰਘ ਗੁਰਦੁਆਰਾ ਕਰਤਾਪੁਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਹ ਗੁਰੂ ਨਗਰੀ ਤੋਂ ਹੋਕੇ ਵਾਪਿਸ ਆਏ ਹਨ। ਨਾਲ ਹੀ ਸਿੱਧੂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਰੀਫ ਦੇ ਮੁਦੇ 'ਤੇ ਆਖਿਆ ਕਿ ਭਾਜਪਾ ਬਿਨਾਂ ਮਤਲਬ ਦਾ ਮੁੱਦਾ ਬਣਾਉਂਦੀ ਹੈ ਜਦੋ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੱਫ਼ੀ ਪਾਉਂਦੇ ਨੇ ਉਦੋਂ ਸਭ ਠੀਕ ਹੁੰਦਾ ਹੈ ਸਿੱਧੂ ਅਤੇ ਇਮਰਾਨ ਪੁਰਾਣੇ ਦੋਸਤ ਨੇ ਅਗਰ ਹਾਕੀ ਦਾ ਖਿਡਾਰੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਉਹ ਮੇਰਾ ਵੀ ਦੋਸਤ ਹੁੰਦਾ। ਨਾਲ ਹੀ ਕਿਹਾ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਕਾਲੀ ਸਭ ਰਲੇ ਹੋਏ ਹਨ।