ਸੁਲਤਾਨਪੁਰ ਲੋਧੀ 'ਚ ਇੱਕ ਵਾਰ ਫਿਰ ਉੱਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ - sultanpur lodhi latest news
ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿੱਚ ਲੋਕਾਂ ਨੇ ਸ਼ਰੇਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਾਈਆਂ। ਲੋਕ ਇੱਥੇ ਕਣਕ ਦੀ ਪਰਚੀ ਲੈਣ ਸਬੰਧੀ ਇਕੱਠੇ ਹੋਏ ਸਨ, ਲੋਕਾਂ ਦੇ ਜ਼ਿਆਦਾ ਇਕੱਠ ਨੂੰ ਦੇਖਦੇ ਹੋਏ ਡਿਪੂ ਹੋਲਡਰ ਨੇ ਸ਼ਟਰ ਬੰਦ ਕਰ ਦਿੱਤਾ। ਲੋਕਾ ਦੀ ਭਾਰੀ ਭੀੜ ਨੂੰ ਦੇਖਦੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾ ਨੂੰ ਵਾਪਸ ਘਰ ਭੇਜਿਆ।