ਗੈਂਗਸਟਰ ਸੁਖਪ੍ਰੀਤ ਬੁੱਢਾ ਨਹੀਂ ਨਿਕਲ ਰਹੇ ਪੁਲਿਸ ਦੇ ਜੰਜਾਲ ਚੋਂ, ਵਧੀ ਪੁਲਿਸ ਰਿਮਾਂਡ - ਬਠਿੰਡਾ ਖ਼ਬਰ
ਸੰਗਰੂਰ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਬਠਿੰਡਾ ਪੁਲਿਸ ਨੇ ਪੁੱਛ ਗਿੱਛ ਲਈ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ। ਜ਼ਿਕਰਯੋਗ ਹੈ ਕਿ ਗੈਂਗਸਟਰ ਸੁਖਪ੍ਰਰੀਤ ਸਿੰਘ ਬੁੱਢਾ ਦਾ 3 ਦਿਨ ਹੋਰ ਪੁਲਿਸ ਰਿਮਾਂਡ ਵੱਧ ਦਿੱਤੀ ਹੈ। ਸੋਮਵਾਰ ਨੂੰ ਸੀਆਈਏ 2 ਦੀ ਟੀਮ ਨੇ ਗੈਂਗਸਟਰ ਬੁੱਢਾ ਨੂੰ ਮੁੜ ਤੋਂ ਫੂਲ ਅਦਾਲਤ 'ਚ ਪੇਸ਼ ਕੀਤਾ। ਉਸ ਤੋਂ ਪਹਿਲਾਂ ਬੁੱਢਾ ਨੂੰ ਸਿਵਲ ਹਸਪਤਾਲ ਬਠਿੰਡਾ 'ਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਇਸ ਦੌਰਾਨ ਹਸਪਤਾਲ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਦਾਲਤ 'ਚ ਪੇਸ਼ ਕਰਨ ਦੌਰਾਨ ਪੁਲਿਸ ਨੇ ਤਰਕ ਦਿੱਤਾ ਕਿ ਹਾਲੇ ਗੈਂਗਸਟਰ ਬੁੱਢਾ ਤੋਂ ਕੁਝ ਮਾਮਲਿਆਂ 'ਚ ਪੁੱਛਗਿੱਛ ਕਰਨੀ ਬਾਕੀ ਹੈ, ਇਸ ਲਈ ਉਸ ਦਾ ਰਿਮਾਂਡ ਵਧਾਇਆ ਜਾਵੇ, ਜਿਸ ਤੋਂ ਬਾਅਦ ਅਦਾਲਤ ਨੇ ਤਿੰਨ ਦਿਨ 12 ਮਾਰਚ ਤੱਕ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਹੈ।