ਸੁਖਪਾਲ ਸਿੰਘ ਨੰਨੂ ਨੇ ਭਾਜਪਾ ਨੂੰ ਕਿਹਾ ਅਲਵਿਦਾ
ਫਿਰੋਜ਼ਪੁਰ: ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਸੁਖਪਾਲ ਸਿੰਘ ਨੰਨੂ 2 ਬਾਰ ਬੀਜੇਪੀ ਦੀ ਟਿਕਟ ਤੋਂ ਵਿਧਾਇਕ ਰਹੇ ਚੁੱਕੇ ਹਨ। ਸੁਖਪਾਲ ਸਿੰਘ ਨੰਨੂ ਨੇ ਕਿਹਾ, ਕਿ ਅਸਤੀਫੇ ਦਾ ਕਾਰਨ ਕਿਸਾਨਾਂ ਦੇ ਮਸਲਾ ਹੱਲ ਨਾ ਹੋਣਾ ਅਤੇ ਪੰਜਾਬ ਲੀਡਰਸ਼ਿਪ ਦੀ ਘਾਟ ਹੈ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਦੇ ਭਾਜਪਾ ਮੁਖੀ ਅਸ਼ਵਨੀ ਸ਼ਰਮਾ ਨੇ ਕਿਸਾਨਾਂ ਦੇ ਮਸਲਿਆਂ ਵੱਲ ਠੀਕ ਤਰ੍ਹਾਂ ਧਿਆਨ ਨਹੀਂ ਦਿੱਤਾ। ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ, ਸੁਖਪਾਲ ਸਿੰਘ ਨੰਨੂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਉੱਥੇ ਹੀ ਸੁਖਪਾਲ ਸਿੰਘ ਨੰਨੂ ਨੇ ਆਪਣੇ ਘਰ ਤੋਂ ਭਾਜਪਾ ਦਾ ਝੰਡਾ ਹੇਠਾਂ ਉਤਾਰਿਆ, ਅਤੇ ਕਿਸਾਨਾਂ ਦਾ ਝੰਡਾ ਲਹਿਰਾਇਆ ਅਤੇ ਭਾਵੁਕ ਹੋ ਗਏ।