ਸੁਖਪਾਲ ਖਹਿਰਾ ਨੇ ਦਿੱਲੀ ਪੁਲਿਸ ਨੂੰ ਘੇਰੇ 'ਚ ਲੈਂਦੇ ਹੋਏ ਕੀਤੀ ਪ੍ਰੈਸ ਕਾਨਫਰੰਸ - ਨਵਪ੍ਰੀਤ ਦੀ ਮੌਤ
ਜਲੰਧਰ:ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 83 ਦਿਨਾਂ ਤੋਂ ਦਿੱਲੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਜਾਰੀ ਹੈ। 26 ਜਨਵਰੀ ਨੂੰ ਲਾਲ ਕਿੱਲ੍ਹੇ 'ਤੇ ਹੋਈ ਹਿੰਸਾ ਦੌਰਾਨ ਇੱਕ ਨੌਜਵਾਨ ਨਵਪ੍ਰੀਤ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਦਿੱਲੀ ਪੁਲਿਸ ਨੂੰ ਘੇਰੇ 'ਚ ਲੈਂਦੇ ਹੋਏ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਨਵਪ੍ਰੀਤ ਦੇ ਦਾਦਾ ਨੇ ਪੋਤੇ ਦੀ ਮੌਤ ਲਈ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਫਾਰੈਂਸਿਕ ਰਿਪੋਰਟ ਮੁਤਾਬਕ ਨਵਪ੍ਰੀਤ ਦੀ ਮੌਤ ਟਰੈਕਟਰ ਹੇਠ ਆਉਣ ਨਾਲ ਨਹੀਂ ਸਗੋਂ ਦਿੱਲੀ ਪੁਲਿਸ ਦੀ ਗੋਲੀ ਲੱਗਣ ਕਾਰਨ ਹੋਈ ਸੀ। ਸੁਖਪਾਲ ਖਹਿਰਾ ਨੇ ਹਰ ਅੰਦੋਲਨਕਾਰੀ ਦੀ ਕਾਨੂੰਨੀ ਤੇ ਮਾਲੀ ਸਹਾਇਤਾ ਕਰਨ ਦਾ ਐਲਾਨ ਕੀਤਾ।