'ਅਸੀਂ ਪਹਿਲੇ ਦਿਨ ਤੋਂ ਹੀ ਸੀਏਏ ਦੇ ਖ਼ਿਲਾਫ਼' - Sukhjinder Singh Randhawa
ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਉਹ ਮਨਪ੍ਰੀਤ ਬਾਦਲ ਦੀ ਸਪੀਚ ਤੋਂ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਕਿਹਾ ਕਿ 70 ਫੀਸਦੀ ਲੋਕ ਲਾਲ ਡੋਰਾ ਦੇ ਅੰਦਰ ਰਹਿੰਦੇ ਹਨ, ਉਨ੍ਹਾਂ ਕਿਹਾ ਉੱਥੇ ਨਾ ਤਾਂ ਉਨ੍ਹਾਂ ਦੀ ਰਜਿਸਟਰੀ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਪਛਾਣ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਜੋ ਵੀ ਪਾਸ ਹੋ ਗਿਆ ਹੈ, ਉਹ ਉਸ ਦਾ ਖੁੱਲ੍ਹ ਕੇ ਸਮਰਥਨ ਕਰਦੇ ਹਨ। ਦੂਜੇ ਪਾਸੇ ਪਾਣੀ ਦੇ ਮੁੱਦੇ ਨੂੰ ਲੈ ਕੇ ਕਿਹਾ ਕਿ ਉਹ ਪਾਣੀ ਦਾ ਇੱਕ ਵੀ ਕਤਰਾ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ।