ਜੇ ਬਾਦਲਾਂ ਨੂੰ ਮੁਆਫ਼ੀ ਮਿਲ ਸਕਦੀ ਹੈ ਤਾਂ ਬਾਕੀ ਕਿਸੇ ਨੂੰ ਕਿਉਂ ਨਹੀਂ: ਸੁਖਜਿੰਦਰ ਰੰਧਾਵਾ - sukhjinder randhawa slams badal family
ਸ੍ਰੀ ਮੁਕਤਸਰ ਸਾਹਿਬ: ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਹਲਕਾ ਲੰਬੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਬਾਦਲ ਪਰਿਵਾਰ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਪਿੰਡ ਰੱਤਾ ਟਿੱਬਾ ਲਈ 5 ਕਰੋੜ ਦੀ ਗ੍ਰਾਂਟ ਆਈ ਪਰ ਉੱਥੇ ਨਾ ਹੀ ਕੋਈ ਟਾਇਲਟ ਬਣੇ ਨਾ ਸ਼ਮਸ਼ਾਨ ਘਾਟ ਤੇ ਨਾ ਸਕੂਲ ਦੀ ਬਾਉਂਡਰੀ ਬਣੀ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਜਿੰਨਾ ਇਸ ਪਿੰਡ ਨੂੰ ਲੁੱਟਿਆ ਇੰਨੇ ਪੈਸਿਆਂ 'ਚ 3-4 ਜ਼ਿਲ੍ਹਿਆਂ ਦਾ ਵਿਕਾਸ ਕੀਤਾ ਜਾ ਸਕਦਾ ਸੀ, ਇਸ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।