ਨਸ਼ਾ ਵੇਚਣ ਵਾਲਾ ਕੋਈ ਵੀ ਸਿਆਸੀ ਨਹੀ ਹੋ ਸਕਦਾ: ਸੁਖਜਿੰਦਰ ਰੰਧਾਵਾ - ਨਸ਼ਾ ਵੇਚਣ ਵਾਲਾ ਕੋਈ ਵੀ ਸਿਆਸੀ ਨਹੀ
ਪਟਿਆਲਾ: ਪਟਿਆਲਾ ਦੇ ਬਿਜਲੀ ਬੋਰਡ ਹੈਡ ਆਫ਼ਿਸ ਵਿੱਚ ਨਵੇਂ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਡਿਪਟੀ ਸੀ.ਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਹਨਾਂ ਦੇ ਨਾਲ਼ ਬਿਜਲੀ ਬੋਰਡ ਦੇ ਡਰੈਕਟਰ ਸੰਦੀਪ ਸਿੰਘ ਮੌਜੂਦ ਰਹੇ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਪ੍ਰਤੀਕਿਰਿਆ ਦਿੱਤੀ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਕੋਈ ਵੀ ਸਿਆਸੀ ਨਹੀ ਹੋ ਸਕਦਾ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਇਸੇ ਕਰਕੇ ਰੱਦ ਕੀਤੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਹੋ ਸਕੇ। ਬਲਦੇਵ ਸਿੰਘ ਸਰਾਂ ਦੀ ਨਿਯੁਕਤੀ ਨਾਲ ਸਰਕਾਰ ਨੂੰ ਕਾਫ਼ੀ ਸਹਾਇਤਾ ਮਿਲੇਗੀ ਅਤੇ ਪੰਜਾਬ ਰਾਜ ਬਿਜਲੀ ਬੋਰਡ ਹੋਰ ਕਈ ਨਵੀਆਂ ਪੁਲਾਂਘਾਂ ਪੁੱਟੇਗਾ।