ਸੁਖਬੀਰ ਬਾਦਲ ਦੀ ਕੈਪਟਨ ਨੂੰ ਬੇਨਤੀ, ਕਿਹਾ ਦਬਾਅ ਵਿੱਚ ਆ ਕੇ SYL 'ਤੇ ਨਾ ਲੈਣ ਗ਼ਲਤ ਫ਼ੈਸਲਾ - ਸੁਖਬੀਰ ਬਾਦਲ
ਐਸਵਾਈਐਲ ਮੁੱਦਾ ਸੁਲਝਾਉਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਬੈਠਕ ਬੁਲਾਈ ਹੈ। ਉੱਥੇ ਹੀ ਐਸਵਾਈਐਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ। ਬਾਦਲ ਨੇ ਕਿਹਾ ਕਿ ਮੈਂ ਕੈਪਟਨ ਸਾਹਬ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਐਸਵਾਈਐਲ 'ਤੇ ਕਿਸੇ ਵੀ ਦਬਾਅ ਵਿੱਚ ਆਕੇ ਕੋਈ ਗ਼ਲਤ ਫ਼ੈਸਲਾ ਨਾ ਕਰਣ।