ਕੋਰੋਨਾ ਰਿਪੋਰਟ ਨੈਗਟਿਵ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਅਜਨਾਲਾ 'ਚ ਕਰਨਗੇ ਵੱਡੀ ਰੈਲੀ - ਅਜਨਾਲਾ 'ਚ ਕਰਨਗੇ ਵੱਡੀ ਰੈਲੀ
ਅੰਮ੍ਰਿਤਸਰ: ਕੋਰੋਨਾ ਵਾਇਰਸ ਤੋਂ ਲੜ੍ਹ ਕੇ ਮੁੜ ਸਿਹਤਯਾਬ ਹੋਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨਾਲ ਖ਼ਾਸ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਰਿਪੋਰਟ ਨੈਗਵਿਟ ਆਉਣ ਮਗਰੋਂ ਅਕਾਲ ਦਲ ਮੁੜ ਤੋਂ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੈਲੀਆਂ ਸ਼ੁਰੂ ਕਰੇਗਾ। ਇਸ ਬਾਰੇ ਦੱਸਦੇ ਹੋਏ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 1 ਅਪ੍ਰੈਲ ਨੂੰ ਅਜਨਾਲਾ ਵਿਖੇ ਹੋਣ ਵਾਲੀ ਰੈਲੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੁਖਬੀਰ ਸਿੰਘ ਬਾਦਲ ਇਥੇ 1 ਅਪ੍ਰੈਲ ਨੂੰ ਇਥੇ ਰੈਲੀ ਕਰਨ ਪੁੱਜਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੀਆਂ ਰੈਲੀਆਂ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼ੁਰੂ ਕੀਤੀ ਜਾਵੇਗੀ।