ਪਾਇਲਟ ਰਣਜੀਤ ਸਿੰਘ ਨੂੰ ਸੁਖਬੀਰ ਬਾਦਲ ਨੇ ਫੋਨ ਕਰਕੇ ਦਿੱਤੀ ਵਧਾਈ - ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਫ਼ੇਲ ਦੇ ਪਾਇਲਟ ਰਣਜੀਤ ਸਿੰਘ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਦੱਸ ਦੇਈਏ ਰਾਫ਼ੇਲ ਲਿਆਉਣ ਵਾਲੀ ਟੀਮ 'ਚ ਗਿੱਦੜਬਾਹਾ ਦਾ ਰਣਜੀਤ ਸਿੰਘ ਸ਼ਾਮਿਲ ਸੀ। ਰਣਜੀਤ ਸਿੰਘ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਪਿੰਡ ਨਾਲ ਸਬੰਧਿਤ ਹੈ ਅਤੇ ਗਿੱਦੜਬਾਹਾ ਦੇ ਮਾਲਵਾ ਸਕੂਲ ਵਿਖੇ ਪੜ੍ਹ ਚੁੱਕਾ ਹੈ।