ਸੀ.ਐੱਮ ਰਿਹਾਇਸ਼ ਦੇ ਬਾਹਰ ਮਹਿਲਾ ਨੇ ਕੀਤੀ ਖੁਦਕੁਸ਼ੀ - ਖੁਦਕੁਸ਼ੀ ਕਰਨ ਵਾਲੀ ਬਜ਼ੁਰਗ ਔਰਤ
ਜਲੰਧਰ: ਪਿਛਲੇ ਦਿਨੀਂ ਸੀ.ਐੱਮ. ਹਾਊਸ (CM House) ਦੇ ਬਾਹਰ ਖੁਦਕੁਸ਼ੀ (Suicide) ਕਰਨ ਵਾਲੀ ਬਜ਼ੁਰਗ ਔਰਤ ਦਾ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਮ੍ਰਿਤਕ ਮਹਿਲ ਨਕੋਦਰ ਦੇ ਨੇੜਲੇ ਪਿੰਡ ਦਾ ਰਹਿਣ ਵਾਲੀ ਸੀ, ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਆਪਣੀ ਸ਼ਿਕਾਇਤ ਬਾਰੇ ਜਾਣੂ ਕਰਵਾਉਣ ਦੇ ਲਈ ਉਨ੍ਹਾਂ ਨੂੰ ਮਿਲਣ ਜਾਂਦੀ ਸੀ, ਪਰ ਮੁੱਖ ਮੰਤਰੀ (Chief Minister) ਵੱਲੋਂ ਉਨ੍ਹਾਂ ਦੀ ਸ਼ਿਕਾਇਤ ਨਾ ਸੁਣਨ ਤੋਂ ਦੁੱਖੀ ਹੋਈ ਮਾਤਾ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ (Chief Minister) ਉਨ੍ਹਾਂ ਦੀ ਸ਼ਿਕਾਇਤ ਸੁਣ ਲੈਂਦੇ ਤਾਂ ਅੱਜ ਉਨ੍ਹਾਂ ਦੀ ਮਾਤਾ ਜਿਉਦਾ ਹੁੰਦੀ।