ਨਹਿਰ ਕੰਢੇ ਮਿਲੇ ਮੋਟਰਸਾਈਕਲ ਵਿੱਚੋਂ ਮਿਲਿਆ ਖ਼ੁਦਕੁਸ਼ੀ ਨੋਟ - ਕੰਢੇ ਮਿਲੇ ਮੋਟਰਸਾਈਕਲ
ਰੂਪਨਗਰ: ਨੰਗਲ ਨੇੜੇ ਪੈਂਦੇ ਪਿੰਡ ਬ੍ਰਹਮਪੁਰ ਤੋਂ ਲੰਘਦੀ ਨਹਿਰ ਕਿਨਾਰੇ ’ਤੇ ਪੁਲਿਸ ਨੂੰ ਇੱਕ ਲਾਵਾਰਿਸ ਮੋਟਰਸਾਈਕਲ ਖੜ੍ਹਾ ਮਿਲਿਆ। ਮਿਲੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਤੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਉਹ ਆਪਣੀ ਬਿਮਾਰੀ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਜਾ ਰਿਹਾ ਹੈ। ਇਸ ਮੌਕੇ ਮੁਕੇਸ਼ ਦੀ ਪਤਨੀ ਅਨੀਤਾ ਵਾਸੀ ਪਿੰਡ ਅਮਰਾਲੀ ਥਾਣਾ ਹਰੋਲੀ ਜਿਲ੍ਹਾ ਊਨਾ ਹਿਮਾਚਲ ਨੇ ਦੱਸਿਆ ਕਿ ਉਸ ਦਾ ਪਤੀ ਬਿਨਾਂ ਕੁੱਝ ਦੱਸੇ 4 ਮਈ ਨੂੰ ਘਰ ਛੱਡ ਕੇ ਚਲਾ ਗਿਆ ਹੈ। ਪੁਲਿਸ ਨੇ ਮੁਕੇਸ਼ ਕੁਮਾਰ ਦੇ ਮੋਟਰਸਾਈਕਲ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ।