ਘਰ ਦੀ ਮੰਦੀ ਹਾਲਤ ਕਾਰਨ ਕੀਤੀ ਖੁਦਕੁਸ਼ੀ - ਮੋਗਾ
ਮੋਗਾ ਜ਼ਿਲ੍ਹੇ ਦੀ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਭਾਗੀ ਕੇ ਵਿਖੇ ਇੱਕ 35 ਸਾਲਾਂ ਵਿਅਕਤੀ ਨੇ ਬੋਹੜ ਦੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਆਪਣੇ ਸਹੁਰੇ ਪਰਿਵਾਰ ਕੋਲ ਹੀ ਰਹਿ ਰਿਹਾ ਸੀ। ਮ੍ਰਿਤਕ ਦੀ ਸ਼ਾਦੀ ਲਗਪਗ 12 ਸਾਲ ਪਹਿਲਾਂ ਹੋਈ ਸੀ, ਅਤੇ ਉਸ ਦੇ 2 ਲੜਕੇ ਅਤੇ ਇੱਕ ਲੜਕੀ ਹੈ।