ਗੁਰਦਾਸਪੁਰ 'ਚ ਗੰਨਾ ਕਾਸ਼ਤਕਾਰਾਂ ਵੱਲੋਂ 18 ਦਿਨਾਂ ਤੋਂ ਜਾਰੀ ਧਰਨਾ ਕੀਤਾ ਖ਼ਤਮ
ਗੁਰਦਾਸਪੁਰ 'ਚ ਪਿਛਲੇ 18 ਦਿਨਾਂ ਤੋਂ ਗੰਨਾ ਕਾਸ਼ਤਕਾਰਾਂ ਤੇ ਕਿਸਾਨਾਂ ਵੱਲੋਂ ਸ਼ੂਗਰ ਮਿਲ ਪਨਿਆੜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਹ ਧਰਨਾ ਪ੍ਰਦਰਸ਼ਨ ਗੰਨੇ ਦੀ ਬਕਾਇਆ ਰਕਮ ਲੈਣ ਲਈ ਲਗਾਇਆ ਜਾ ਰਿਹਾ ਸੀ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਪ੍ਰਦਸ਼ਨ ਵਾਲੀ ਥਾਂ 'ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਮੰਗਾਂ ਨੂੰ ਜਲਦ ਹੀ ਪੂਰੇ ਕੀਤੇ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਕਿਸਾਨਾਂ ਦਾ 138 ਕਰੋੜ ਰੁਪਇਆ ਸਹਿਕਾਰੀ ਮਿਲਾ ਵਲੋਂ ਬਕਾਇਆ ਸੀ। ਇਸ 'ਚੋਂ 25 ਕਰੋੜ ਰੁਪਏ ਪਿੱਛਲੇ ਹਫਤੇ ਜਾਰੀ ਕੀਤੇ ਗਏ ਸਨ ਤੇ 13 ਕਰੋੜ ਰੁਪਏ ਅੱਜ ਜਾਰੀ ਕੀਤੇ ਗਏ ਹਨ। ਬਾਕੀ ਦੇ 20 ਕਰੋੜ ਰੁਪਏ 2-4 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜਲਦ ਹੀ ਕਿਸਾਨਾਂ ਦੀ ਬਕਾਇਆ ਰਕਮ ਵਾਪਸ ਦਵਾਉਣਗੇ ਤੇ ਇਸ ਦੇ ਨਾਲ-ਨਾਲ ਕਿਸਾਨਾਂ ਲਈ ਮਦਦ ਦੇ ਤੌਰ 'ਤੇ ਸਹਾਇਕ ਧੰਦਿਆਂ ਲਈ ਨਵੀਂ ਸਕੀਮ ਸ਼ੁਰੂ ਕੀਤੀ ਜਾਵੇਗੀ।