ਸਹਿਕਾਰੀ ਸ਼ੁਗਰ ਮਿਲ ਦੀਨਾਨਗਰ ਵਿਖੇ ਕਰਵਾਇਆ ਗਿਆ ਆਮ ਇਜਲਾਸ - ਸ਼ੂਗਰ ਮਿੱਲ ਦੀਨਾਨਗਰ ਵਿਖੇ ਕਰਵਾਇਆ ਗਿਆ ਆਮ ਇਜਲਾਸ
ਸਹਿਕਾਰੀ ਸ਼ੁਗਰ ਮਿਲ ਦੀਨਾਨਗਰ ਵਿਖੇ ਸਲਾਨਾ ਚੌਥਾ ਆਮ ਇਜਲਾਸ ਸੁਰਿੰਦਰ ਪਾਲ ਜੀਐਮ ਸ਼ੂਗਰ ਮਿੱਲ ਦੀ ਪ੍ਰਧਾਨਗੀ 'ਚ ਕਰਵਾਇਆ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ੂਗਰ ਮਿੱਲ ਦੇ ਚੈਅਰਮੈਨ ਮਹਿੰਦਰ ਸਿੰਘ ਕੌਂਟਾ, ਬੋਰਡ ਆਫ਼ ਡਰੈਕਟਰ ਦੇ ਮੈੰਬਰ ਰਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਗੰਨਾ ਕਿਸਾਨਾਂ ਅਤੇ ਖੰਡ ਮਿੱਲ ਦੀ ਸਮੂਹ ਮੈਨਜਮੈਂਟ ਨੇ ਸ਼ਿਰਕਤ ਕੀਤੀ। ਇਸ ਮੋਕੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਦੱਸਦੇ ਹੋਏ ਕਿਹਾ ਕਿ ਸ਼ੂਗਰ ਮਿਲ ਮੈਨਜਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਘਾਟਾ ਪੇਸ਼ ਕੀਤਾ ਜਾਂਦਾ ਹੈ ਉਹ ਘਾਟਾ ਮਿਲ ਦੀ ਘਟਿਆਂ ਕਾਰਗੁਜ਼ਾਰੀ ਅਤੇ ਪੁਰਾਣੀ ਮਸ਼ੀਨਰੀ ਕਰਕੇ ਹੁੰਦਾ ਹੈ ਇਸ 'ਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਮਿਲ 'ਚ ਜੋ ਖੰਡ ਤਿਆਰ ਹੁੰਦੀ ਹੈ ਉਹ ਬਹੁਤ ਹੀ ਘਟਿਆਂ ਕਿਸਮ ਦੀ ਹੈ।