ਸ਼ੇਖ ਫ਼ਰੀਦ ਆਗਮਨ ਪੂਰਬ ਮੌਕੇ ਕੀਤਾ ਗਿਆ ਸੂਫੀਆਨਾ-ਏ-ਸ਼ਾਮ ਦਾ ਆਯੋਜਨ - ਸ਼ੇਖ ਫ਼ਰੀਦ ਆਗਮਨ ਪੂਰਬ
ਸ਼ੇਖ ਫਰੀਦ ਆਗਮਨ ਪੁਰਬ ਦੇ ਚੌਥੇ ਦਿਨ ਦੇ ਸਮਾਪਤੀ ਸਮਾਗਮਾਂ ਦੌਰਾਨ ਸ਼ੂਫੀਆਨਾ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਸਿੱਧ ਕਵਾਲ ਸਾਬਰੀ ਬ੍ਰਦਰਜ਼ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਆਪਣੇ ਕਲਾਮਾਂ ਨਾਲ ਸ੍ਰੋਤਿਆਂ ਨੂੰ ਕੀਲਿਆ। ਇਸ ਮੌਕੇ ਗੱਲਬਾਤ ਕਰਦਿਆਂ ਸਾਬਰੀ ਬ੍ਰਦਰਜ਼ ਨੇ ਦਸਿਆ ਕਿ ਉਨ੍ਹਾਂ ਨੂੰ ਅੱਜ 30 ਸਾਲ ਬਾਅਦ ਦੁਬਾਰਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਉਹ ਖੁਸ਼ੀ ਹੈ ਕਿ ਉਹ ਬਾਬਾ ਫ਼ਰੀਦ ਜੀ ਦੀ ਚਰਨਛੋਹ ਪ੍ਰਾਪਤ ਧਰਤੀ 'ਤੇ ਪੇਸ਼ਕਾਰੀ ਦੇਣ ਆਏ ਹਨ।