VIDEO: ਸੂਫ਼ੀ ਗੀਤਾਂ ਦਾ ਬਦਲ ਰਿਹਾ ਰੰਗ...ਬਦਲ ਰਿਹਾ ਮੌਸਮ ਤੇ ਮਿੱਟੀ ਦੀ ਖੁਸ਼ਬੂ - punjabi news
ਸੂਫ਼ੀ ਸੰਗੀਤਕਾਰ ਮੁਖ਼ਤਿਆਰ ਅਲੀ ਵੱਲੋਂ ਲੁਧਿਆਣਾ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਸੂਫ਼ੀ ਸੰਗੀਤ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸੂਫ਼ੀ ਗਾਇਕੀ ਨੂੰ ਅੱਜ-ਕੱਲ੍ਹ ਭੁੱਲਦੀ ਜਾ ਰਹੀ ਹੈ, ਪਰ ਪੱਛਮੀ ਦੇਸ਼ਾਂ ਵਿੱਚ ਸੂਫ਼ੀ ਗਾਇਕੀ ਦਾ ਚੱਲਣ ਵੱਧ ਰਿਹਾ ਹੈ। ਜਿਸ ਦੇ ਚਲਦਿਆਂ ਸੂਫ਼ੀ ਸੰਗੀਤ ਨੂੰ ਪੱਛਮੀ ਦੇਸ਼ਾਂ 'ਚ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਫ਼ੀ ਗਾਇਕੀ ਸਾਰੇ ਧਰਮਾਂ ਨੂੰ ਜੋੜ ਕੇ ਰੱਖਦੀ ਹੈ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ।
Last Updated : May 11, 2019, 10:21 PM IST