ਹਲਕਾ ਬਟਾਲਾ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਿਲ - ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ
ਗੁਰਦਾਸਪੁਰ: ਬਟਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਵੱਲੋਂ ਬਟਾਲਾ ਐਸ. ਡੀ. ਐਮ ਬਟਾਲਾ ਦੇ ਦਫ਼ਤਰ 'ਚ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ। ਉਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਸਵੇਰੇ ਗੁਰਦਵਾਰਾ ਸਾਹਿਬ ਨਤਮਸਤਕ ਹੋ ਕੇ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਨੋਮੀਨੇਸ਼ਨ ਫਾਈਲ ਦਾਖਿਲ ਕਰਵਾਈ ਗਈ ਹੈ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਪਣੇ ਹਲਕੇ ਤੋਂ ਸਭ ਤੋਂ ਪਹਿਲੇ ਉਮੀਦਵਾਰ ਵੱਜੋਂ ਪੱਤਰ ਦਾਖਿਲ ਕਰਵਾਏ ਹਨ ਅਤੇ ਲੋਕਾਂ ਦਾ ਉਹਨਾਂ ਨੂੰ ਭਰਵਾਂ ਸਾਥ ਮਿਲ ਰਿਹਾ ਹੈ ਅਤੇ ਉਹਨਾਂ ਦੀ ਜਿੱਤ ਵੀ ਸਭ ਤੋਂ ਵੱਡੀ ਹੋਵੇਗੀ। ਉਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਇਕ ਮਹੀਨੇ ਪਹਿਲਾ ਹੀ ਉਮੀਦਵਾਰ ਐਲਾਨ ਦਿੱਤਾ ਸੀ। ਜਿਸ ਕਾਰਨ ਉਹਨਾਂ ਨੂੰ ਆਪਣੇ ਪ੍ਰਚਾਰ ਦਾ ਸਮਾਂ ਮਿਲਿਆ ਸੀ ਅਤੇ ਬਟਾਲਾ ਹਲਕੇ ਦੇ ਹਰ ਵਰਗ ਵੱਲੋਂ ਸਹਿਯੁਗ ਮਿਲ ਰਿਹਾ ਹੈ।