ਉਰਦੂ ਭਾਸ਼ਾ ਹੋਈ ਰਾਜਨੀਤੀ ਦਾ ਸ਼ਿਕਾਰ: ਵਿਦਿਆਰਥੀ - ਉਰਦੂ ਭਾਸ਼ਾ
ਹਾਲਹੀਂ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵੱਲੋਂ ਉਰਦੂ ਵਿਭਾਗ ਨੂੰ ਖ਼ਤਮ ਕਰ ਵਿਦੇਸ਼ੀ ਭਾਸ਼ਾ ਵਿਭਾਗ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਫ਼ੈਸਲਾ ਦੀ ਹਰ ਪਾਸੋਂ ਤੋਂ ਨਿਖੇਧੀ ਕੀਤੀ ਗਈ, 'ਤੇ ਵੀਸੀ ਨੂੰ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੁੱਦੇ 'ਤੇ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਵਿੱਚ ਉਰਦੂ ਭਾਸ਼ਾ ਨੂੰ 22 ਭਾਸ਼ਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ, 'ਤੇ ਇਸ ਨੂੰ ਵੱਖ ਸਕੂਲਾਂ ਯੂਨੀਵਰਸਿਟੀ ਵਿੱਚੋਂ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ। ਸੰਵਿਧਾਨ ਦੇ ਅਧਾਰ ਤੇ ਇਹ ਸਾਡੀ ਦੇਸ਼ੀ ਭਾਸ਼ਾ ਹੈ ਨਾ ਕੀ ਵਿਦੇਸ਼ੀ, ਇਸ ਵੇਲੇ ਜੋ ਵੀ ਹੋ ਰਿਹਾ ਹੈ ਉਹ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯੂਨੀਵਰਸਿਟੀ 'ਤੇ ਦਬਾਅ ਬਣਾ ਕੇ ਰਾਜਨੀਤੀ ਖੇਡ ਰਹੀ ਹੈ।