ਵਿਦਿਆਰਥੀਆਂ ਨੇ ਦਿੱਤਾ ਡੀਸੀ ਦਫ਼ਤਰ ਅੱਗੇ ਫਿਰ ਤੋਂ ਧਰਨਾ - ਆਇਸਾ
ਮਾਨਸਾ: ਪਿਛਲੇ ਦਿਨੀਂ ਐਸਸੀ ਵਿਦਿਆਰਥੀਆਂ ਦੇ ਖਾਤੇ ਵਿੱਚ 1 ਸਾਲ ਦਾ ਵਜ਼ੀਫ਼ਾ ਰਾਸ਼ੀ ਪਾਈ ਗਈ। ਕਾਲਜ ਪ੍ਰਬੰਧਕ ਜਿੱਥੇ ਵਿਦਿਆਰਥੀਆਂ ਦੇ ਖਾਤੇ ਵਿੱਚ ਆਈ ਰਾਸ਼ੀ ਨੂੰ ਕਾਲਜ ਵਿੱਚ ਜਮ੍ਹਾ ਕਰਵਾਉਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਵਿਦਿਆਰਥੀ ਆਪਣੇ ਪਿਛਲੇ ਚਾਰ ਸਾਲਾਂ ਦੇ ਬਕਾਇਆ ਵਜ਼ੀਫ਼ੇ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈ ਕੇ ਅੱਜ ਵਿਦਿਆਰਥੀ ਜਥੇਬੰਦੀ ਆਇਸਾ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਸਹਿਯੋਗ ਨਾਲ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਕਾਲਜ ਪ੍ਰਬੰਧਕ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।