ਪੰਜਾਬ

punjab

ETV Bharat / videos

ਬਰਜਿੰਦਰਾ ਕਾਲਜ 'ਚ ਬੀ.ਐੱਸ.ਸੀ ਖੇਤੀਬਾੜੀ ਕੋਰਸ ਬੰਦ ਹੋਣ ਦਾ ਖਤਰਾ - B.Sc Agriculture Department

By

Published : Mar 27, 2021, 3:58 PM IST

ਫਰੀਦਕੋਟ: ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ 'ਚ 1972 ਤੋਂ ਚੱਲ ਰਹੇ ਬੀ.ਐੱਸ.ਸੀ ਖੇਤੀਬਾੜੀ ਕੋਰਸ 'ਤੇ ਆਈ.ਸੀ.ਆਰ ਦੀਆਂ ਨਵੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੇ ਚੱਲਦਿਆਂ ਕੋਰਸ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜਿਸ ਨੂੰ ਲੈਕੇ ਵਿਦਿਆਰਥੀਆਂ ਵਲੋਂ ਕਾਲਜ ਦੇ ਗੇਟ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਘੱਟ ਫੀਸ 'ਤੇ ਕੋਰਸ ਮਿਲ ਰਿਹਾ ਸੀ, ਜਿਸ ਕਾਰਨ ਹੁਣ ਉਨ੍ਹਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਕ ਮੰਗ ਪੂਰਾ ਕਰਦੇ ਹੋਏ ਲੋੜੀਂਦੀ ਜਮੀਨ ਤਾਂ ਦਿੱਤੀ ਪਰ ਲੈਬ 'ਚ ਸਮਾਨ ਦੀ ਕਮੀਂ ਅਤੇ ਵਿਭਾਗ ਲਈ ਸਟਾਫ਼ ਦੀ ਕਮੀਂ ਦੇ ਚਲਦੇ ਐਡਮਿਸ਼ਨਾਂ ਨਹੀਂ ਹੋ ਰਹੀਆਂ ਜੋ ਕਿ ਕਾਲਜ ਆਪਣੇ ਫੰਡਾਂ ਨਾਲ ਸ਼ਰਤਾਂ ਪੂਰੀਆਂ ਕਰ ਸਕਦਾ ਹੈ।

ABOUT THE AUTHOR

...view details