22 ਸੂਬਿਆਂ ਦੇ ਵਿਦਿਆਰਥੀ ਬਾਈਕ ਰੈਲੀ ਰਾਹੀਂ ਬੁਢਲਾਡਾ ਤੋਂ ਦਿੱਲੀ ਲਈ ਰਵਾਨਾ - ਸ਼ਹੀਦੇ ਆਜ਼ਮ ਭਗਤ ਸਿੰਘ
ਮਾਨਸਾ: ਕਿਸਾਨੀ ਸੰਘਰਸ਼ ਨੂੰ ਹਰ ਵਰਗ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਇਸ ਸੰਘਰਸ਼ ਦੀ ਹਮਾਇਤ ਵਿੱਚ ਭਾਰਤ ਦੇ 22 ਸੂਬਿਆਂ ਤੋਂ ਵਿਦਿਆਰਥੀ ਕਿਸਾਨਾਂ ਦੇ ਸਾਥ ਦੇਣ ਲਈ ਬਾਈਕ ਰੈਲੀ ਅਧੀਨ ਸਾਹਨੇਵਾਲ ਤੋਂ ਬੁਢਲਾਡਾ ਪੁੱਜੇ ਅਤੇ ਇਥੋਂ ਦਿੱਲੀ ਲਈ ਰਵਾਨਾ ਹੋਏ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਉਹ 15 ਜਨਵਰੀ ਤੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਧਰਤੀ ਸਾਹਨੇਵਾਲ ਤੋਂ ਬਾਈਕ ਰੈਲੀ ਲੈ ਕੇ ਰਵਾਨਾ ਹੋਏ ਹਨ ਅਤੇ ਇਸ ਰੈਲੀ ਵਿੱਚ ਪੂਰੇ ਭਾਰਤ ਦੇ 22 ਸੂਬਿਆਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਮਜ਼ਦੂਰਾਂ ਦੇ ਬੱਚੇ ਹਨ ਅਤੇ ਦੇਸ਼ ਦਾ ਭਵਿੱਖ ਖ਼ਤਰੇ ਵਿੱਚ ਹੋਣ ਕਰਕੇ ਦੇਸ਼ ਦੇ ਅੰਨਦਾਤਾ ਦੀ ਇਸ ਲੜਾਈ ਵਿੱਚ ਕੁੱਦੇ ਹਨ।