ਕਿਸਾਨਾਂ ਦੇ ਹੱਕ 'ਚ ਵਿਦਿਆਰਥੀਆਂ ਦਾ ਰੋਡ ਸ਼ੋਅ - jalandhar news
ਜਲੰਧਰ: ਕਿਸਾਨੀ ਸੰਘਰਸ਼ ਨੂੰ ਹਰ ਵਰਗ ਅਤੇ ਹਰ ਖੇਤਰ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਕਿਸਾਨਾਂ ਦੇ ਹੱਕ 'ਚ ਵੱਡੇ ਪੱਧਰ 'ਤੇ ਵਿਦਿਆਰਥੀ ਵਰਗ ਵੀ ਨਾਲ ਖੜਾ ਹੈ। ਜ਼ਿਲ੍ਹੇ 'ਚ ਵਿਦਿਆਰਥੀਆਂ ਨੇ 'ਨੋ ਫਾਰਮਰਜ਼ ਨੋ ਫੂਡ' ਅਤੇ ''ਜੈ ਜਵਾਨ ਜੈ ਕਿਸਾਨ'' ਦੇ ਨਾਅਰੇ ਲਗਾਏ ਅਤੇ ਕਿਸਾਨਾਂ ਦੇ ਹੱਕ ਵਿੱਚ ਖੜਣ ਦੀ ਗੱਲ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੁੱਕੀ ਹੈ। ਇਸ ਸਰਕਾਰ ਦਾ ਇਰਾਦਾ ਅਮੀਰ ਨੂੰ ਹੋਰ ਅਮੀਰ ਅਤੇ ਗ਼ਰੀਬ ਨੂੰ ਹੋਰ ਗ਼ਰੀਬ ਕਰਨਾ ਹੈ।