ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਡੀਸੀ ਦਫਤਰ ਦੇ ਬਾਹਰ ਦਿੱਤਾ ਧਰਨਾ - ਰਜਿੰਦਰਾ ਕਾਲਜ
ਬਠਿੰਡਾ ਦੇ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ਼ ਜ਼ਾਹਿਰ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ 'ਤੇ ਇੱਕ ਨਵਾਂ ਬੋਝ ਪਾ ਦਿੱਤਾ ਹੈ, ਜੋ ਵੀ ਵਿਦਿਆਰਥੀ ਸਾਇੰਸ ਸਿਟੀ ਦੇ ਟੂਰ 'ਤੇ ਜਾਵੇਗਾ ਉਸ ਦੇ ਹੀ ਪ੍ਰੈਕਟੀਕਲ ਦੇ ਵਿੱਚ ਨੰਬਰ ਲੱਗਣਗੇ, ਨਹੀਂ ਤਾਂ ਉਸ ਦੇ ਨੰਬਰ ਨਹੀਂ ਲੱਗਣਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਰਾਸਰ ਧੱਕਾ ਹੈ ਜੋ ਵਿਦਿਆਰਥੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਵਿਦਿਆਰਥੀ 575 ਰੁਪਏ ਫ਼ੀਸ ਨਹੀਂ ਭਰ ਸਕਦਾ। ਇਸ ਕਰਕੇ ਵਿਦਿਆਰਥੀਆਂ ਦੀ ਮੰਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਬਰਦਸਤੀ ਬੱਚਿਆਂ 'ਤੇ ਥੋਪਿਆ ਜਾ ਰਿਹਾ ਇਹ ਆਦੇਸ਼ ਵਾਪਸ ਲਿਆ ਜਾਵੇ।