ਸਰਕਾਰ ਦੀ ਮਦਦ ਤੋਂ ਸੱਖਣੇ ਕਿਸਾਨ ਪਰਾਲੀ ਸਾੜਣ ਤੋਂ ਹਨ ਮਜਬੂਰ - farmer's news
ਬਰਨਾਲਾ 'ਚ ਪਰਾਲੀ ਨੂੰ ਸਾੜਣ ਸੰਬੰਧੀ ਕਿਸਾਨਾਂ 'ਤੇ ਮਾਮਲੇ ਦਰਜ ਤੇ ਜ਼ੁਰਮਾਨੇ ਨੂੰ ਲੈ ਕੇ ਕਿਸਾਨਾਂ 'ਚ ਸਰਕਾਰ ਵਿਰੁੱਧ ਰੋਸ ਦੇਖਣ ਨੂੰ ਮਿਲਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਰਾਲੀ ਦਾ ਕੋਈ ਪੱਕਾ ਹੱਲ ਨਹੀਂ ਲੱਭਿਆ ਗਿਆ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਧਨ ਜਾਂ ਸੰਦ ਮੁਹੱਈਆ ਕਰਵਾਏ ਗਏ ਹਨ। ਇਸ ਕਾਰਨ ਕਿਸਾਨ ਪਰਾਲੀ ਸਾੜਣ ਨੂੰ ਮਜਬੂਰ ਹੋ ਰਹੇ ਹਨ। ਕਿਸਾਨਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਕੋਈ ਸਾਧਨ ਉਪਲੱਬਧ ਕਰਵਾਉਂਦੀ ਅਤੇ ਕਿਸਾਨ ਉਸ ਤੋਂ ਬਾਅਦ ਵੀ ਜੇਕਰ ਪਰਾਲੀ ਸਾੜਦਾ ਦਾ ਗ੍ਰਿਫਤਾਰੀਆਂ ਜਾਇਜ਼ ਸਨ। ਉਨ੍ਹਾਂ ਕਿਸਾਨਾਂ 'ਤੇ ਦਰਜ ਹੋਏ ਮਾਮਲੇ ਅਤੇ ਜੁਰਮਾਨੇ ਮੁਆਫ਼ ਕਰਾਉਣ ਦੀ ਗੱਲ ਆਖੀ ਹੈ।