ਕਾਰਪੋਰੇਟ ਘਰਾਣਿਆਂ ਤੋਂ ਭਾਰਤੀ ਖੇਤੀ ਨੂੰ ਮੁੱਕਤ ਕਰਵਾਉਣ ਵਿੱਚ ਇਹ ਸੰਘਰਸ਼ ਮੀਲ ਪੱਥਰ: ਕਿਸਾਨ ਆਗੂ - Corporate Households
ਅੰਮ੍ਰਿਤਸਰ: ਕਿਸਾਨਾਂ ਜਥੇਬੰਦੀਆਂ ਨੇ ਖੇਤੀ ਬਿੱਲਾਂ ਵਿਰੋਧ 'ਚ ਕੌਮੀ ਭਾਰਤ ਜਾਮ ਦੇ ਤਹਿਤ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਦੱਸ ਦਈਏ ਕਿ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ 43 ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ 'ਚ 10 ਜ਼ਿਲਿ੍ਹਆਂ 'ਚ 42 ਤੋਂ ਵੱਧ ਥਾਂਵਾਂ 'ਤੇ 12 ਤੋਂ 4 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਅੰਦੋਲਨ ਵੀ 1947 ਤੋਂ ਪਹਿਲਾਂ ਦੇ ਅੰਦੋਲਨ ਦੀ ਤਰ੍ਹਾਂ ਹੈ, ਜਿਵੇਂ ਅੰਗਰੇਜਾਂ ਨੂੰ ਭਾਰਤ ਛੱਡਣਾ ਹੀ ਪਿਆ ਸੀ, ਉਂਵੇ ਹੀ ਇਹ ਅੰਦੋਲਨ ਕਾਰਪੋਰੇਟ ਘਰਾਣਿਆਂ ਤੋਂ ਭਾਰਤ ਤੇ ਭਾਰਤੀ ਖੇਤੀ ਨੂੰ ਮੁੱਕਤ ਕਰਵਾਉਣ ਵਿਚ ਅੱਜ ਦਾ ਸੰਘਰਸ਼ ਮੀਲ ਪੱਥਰ ਸਾਬਤ ਹੋਵੇਗਾ ।