'ਗੁਰੂ ਘਰ ਜਾ PM ਮੋਦੀ ਨੇ ਇੱਕ ਹੋਰ ਜੁਲਮਾਂ ਖੇਡਣ ਦਾ ਕੀਤਾ ਯਤਨ'
ਬਰਨਾਲਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ। ਪਰ ਕਿਸਾਨ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਇਹ ਜਤਾਉਣਾ ਚਾਹੁੰਦੇ ਹਮ ਕਿ ਉਨ੍ਹਾਂ ਨੂੰ ਸਿੱਖਾਂ ਦਾ ਬਹੁਤ ਖਿਆਲ ਹੈ। ਪਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੱਲ ਬਿਲਕੁਲ ਵੀ ਅਮਲ ਨਹੀਂ ਦਿੱਤਾ ਗਿਆ। ਕਿਉਂਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਮਾਨਵਤਾ ਦੇ ਭਲੇ ਲਈ ਦਿੱਤੀ ਸੀ ਅਤੇ ਅੱਜ ਦੇਸ਼ ਦੇ ਲੱਖਾਂ ਕਿਸਾਨ ਸੜਕਾਂ ਕਿਨਾਰੇ ਆਪਣੀਆਂ ਮੰਗਾਂ ਨੂੰ ਲੈ ਕੇ ਰੁਲ ਰਹੇ ਹਨ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਇਹ ਜਤਾਉਣਾ ਹੈ ਕਿ ਉਹ ਸਿੱਖਾਂ ਅਤੇ ਕਿਸਾਨਾਂ ਦੇ ਬਹੁਤ ਨਜ਼ਦੀਕੀ ਹਨ।ਪਰ ਇਹ ਸੰਘਰਸ਼ ਸਿਰਫ਼ ਸਿੱਖ ਧਰਮ ਦਾ ਨਹੀਂ ਹੈ, ਬਲਕਿ ਹਰ ਧਰਮ ਅਤੇ ਹਰ ਵਰਗ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਹ ਲੋਕ ਘੋਲ ਬਣ ਗਿਆ।