ਨਗਰ ਕੌਂਸਲ ਚੋਣਾਂ ਮੌਕੇ ਦੋਰਾਹਾ ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧ - ਦੋਰਾਹਾ ਪੁਲਿਸ ਵੱਲੋਂ ਕੀਤੇ ਗਏ ਪੁਖ਼ਤਾ ਪ੍ਰਬੰਧ
ਲੁਧਿਆਣਾ: ਨਗਰ ਕੌਂਸਲ ਚੋਣਾਂ ਤਹਿਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀਐਸਪੀ ਹੈਡਕੁਆਟਰ ਦਮਨਦੀਪ ਸਿੰਘ ਦੋਰਾਹਾ ਪਹੁੰਚੇ। ਇਸ ਮੌਕੇ ਡੀਐਸਪੀ ਦਮਨਦੀਪ ਸਿੰਘ ਵਲੋਂ ਮੁਲਾਜਮਾਂ ਨੂੰ ਚੋਣਾਂ ਦੇ ਸਬੰਧੀ ’ਚ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਈ ਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਮਨਦੀਪ ਸਿੰਘ ਨੇ ਦੱਸਿਆ ਕਿ ਦੋਰਾਹਾ ਵਿਖੇ 7 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 2 ਸੰਵੇਦਨਸ਼ੀਲ ਅਤੇ ਇੱਕ ਅਤਿ-ਸੰਵੇਦਨਸ਼ੀਲ ਬੂਥ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ਼ਹਿਰ ’ਚ ਸ਼ਾਂਤਮਈ ਤੇ ਨਿਰਪੱਖ ਚੋਣ ਕਾਰਵਾਈ ਜਾਏਗੀ।