ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਸਖ਼ਤੀ ਵਧੀ - ਕਰਫ਼ਿਊ ਦੌਰਾਨ ਵਧਾਈ ਗਈ ਸਖ਼ਤੀ
ਜਲੰਧਰ: ਜਲੰਧਰ ਵਿੱਚ ਨਾਇਟ ਕਰਫ਼ਿਊ ਦੌਰਾਨ ਪੁਲਿਸ ਨੇ ਉਲੰਘਣਾ ਕਰਨ ਵਾਲਿਆਂ ਉੱਤੇ ਆਪਣੀ ਪਕੜ ਸਖ਼ਤ ਕਰ ਦਿੱਤੀ ਹੈ। ਲਗਾਤਾਰ ਢਿੱਲ ਵਰਤੇ ਜਾਣ ਕਾਰਨ ਮਾਮਲੇ ਵਧਦੇ ਹੀ ਜਾ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਸਖ਼ਤ ਹੋ ਗਿਆ ਹੈ। ਉੱਚ ਅਧਿਕਾਰੀ ਖ਼ੁਦ ਗਸ਼ਤ ‘ਤੇ ਸਨ ਅਤੇ ਕਰਫਿਊ ਤੋੜਨ ਵਾਲਿਆਂ ਦੀਆਂ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ ਹਨ। ਸਰਕਾਰ ਵੱਲੋਂ ਰਾਤ ਸਮੇਂ ਕਰਫ਼ਿਊ ਲਾਏ ਜਾਣ ਤੋਂ ਬਾਅਦ ਵੀ ਲੋਕ ਰਾਤ ਦੇ ਸਮੇਂ ਵੀ ਨਹੀਂ ਰੁਕ ਰਹੇ ਸਨ ਅਤੇ ਕੇਸ ਵੱਧਦੇ ਜਾ ਰਹੇ ਸਨ, ਜਿਸਦੇ ਬਾਅਦ ਪੁਲੀਸ ਸਖ਼ਤ ਹੋ ਗਈ।