ਕੋਰੋਨਾ ਲਾਗ ਤੋਂ ਨਿਜਾਤ ਪਾਉਣ ਲਈ ਪੁਲਿਸ ਨੇ ਵਰਤੀ ਸਖ਼ਤੀ - Strict measures
ਰਾਏਕੋਟ: ਪਿੰਡ ਬੜੂੰਦੀ ਵਿਖੇ ਚੌਂਕੀ ਇੰਚਾਰਜ ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ਲਗਾਏ ਨਾਕੇ ਦੌਰਾਨ ਲੰਘਣ ਵਾਲੇ ਰਾਹਗੀਰਾਂ ਅਤੇ ਪਿੰਡਵਾਸੀ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਚੇਤ ਕੀਤਾ। ਉਥੇ ਹੀ ਬਿਨ੍ਹਾਂ ਮਾਸਕ ਵਾਲੇ ਵਾਹਨ ਚਾਲਕਾਂ ਦੇ ਕੋਰੋਨਾ ਟੈਸਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮਾਸਕ ਵੀ ਵੰਡੇ, ਪਰ ਜਿਹੜੇ ਬਿਨ੍ਹਾਂ ਮਾਸਕ ਵਾਲੇ ਰਾਹਗੀਰ ਕੋਰੋਨਾ ਟੈਸਟ ਕਰਵਾਉਣ ਲਈ ਸਹਿਮਤ ਨਾ ਹੋਏ, ਉਨ੍ਹਾਂ ਦੇ ਚਲਾਨ ਕੱਟੇ ਗਏ। ਐਸ.ਆਈ ਅਮਰਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਿਦਾਇਤਾਂ 'ਤੇ ਡੀਜੀਪੀ ਪੰਜਾਬ ਵੱਲੋਂ ਜਾਰੀ ਆਦੇਸ਼ਾਂ ਤਹਿਤ ਡੀਐਸਪੀ ਰਾਏਕੋਟ ਸੁਖਨਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਸੂਬੇ ਵਿੱਚ ਮੁੜ ਪੈਰ ਪਸਾਰ ਰਹੇ ਕੋਵਿਡ-19 ਤੋਂ ਬਚਾਉਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨ ਦੇ ਮਕਸਦ ਤਹਿਤ ਇਹ ਮੁਹਿੰਮ ਆਰੰਭੀ ਗਈ ਹੈ।