ਦੋਰਾਹਾ 'ਚ ਈਵੀਐਮ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੇ ਕੀਤੇ ਸਖ਼ਤ ਪ੍ਰਬੰਧ - ਨਗਰ ਕੌਂਸਲ ਚੋਣਾਂ
ਲੁਧਿਆਣਾ: ਦੋਰਾਹਾ ਸ਼ਹਿਰ ਦੇ 15 ਵਾਰਡਾਂ 'ਚ ਨਗਰ ਕੌਂਸਲ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਸਣੇ ਕੁੱਲ 59 ਉਮੀਦਵਾਰਾਂ ਨੇ ਚੋਣਾਂ ਲੜੀਆਂ। 15 ਵਾਰਡਾਂ 'ਚ ਕੁੱਲ 12635 ਦੇ ਕਰੀਬ ਵੋਟਾਂ ਪੋਲ ਹੋਈਆਂ ਹਨ। ਈਵੀਐਮ ਸ਼ਹਿਰ ਦੇ ਸਟ੍ਰਾਂਗ ਰੂਮਾਂ 'ਚ ਰੱਖੀਆਂ ਗਈਆਂ ਹਨ। ਈਵੀਐਮ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਥੇ ਡਿਊਟੀ 'ਤੇ ਤਾਇਨਾਤ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇੱਥੇ ਕਰੀਬ 23 ਮਸ਼ੀਨਾਂ ਰੱਖੀਆਂ ਗਈਆਂ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜਿਸ ਕਮਰੇ 'ਚ ਮਸ਼ੀਨਾਂ ਪਈਆਂ ਹਨ, ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਰੱਖਿਆ ਗਿਆ ਹੈ। 17 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣਗੇ।