ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਲੇਰਕੋਟਲਾ ਪ੍ਰਸ਼ਾਸਨ ਨੇ ਕੀਤੇ ਸਖ਼ਤ ਪ੍ਰਬੰਧ - ਪੰਜਾਬ ਭਰ ਵਿੱਚ
ਮਲੇਰਕੋਟਲਾ: 14 ਫਰਵਰੀ ਨੂੰ ਪੰਜਾਬ ਭਰ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜੇਕਰ ਗੱਲ ਮਲੇਰਕੋਟਲਾ ਦੀ ਕੀਤੀ ਜਾਵੇ ਤਾਂ ਸ਼ਹਿਰ ’ਚ ਬੂਥਾਂ ’ਤੇ ਈ.ਵੀ.ਐੱਮ. ਮਸ਼ੀਨਾਂ ਪਹੁੰਚ ਚੁੱਕੀਆਂ ਹਨ। ਈ.ਟੀ.ਵੀ. ਭਾਰਤ ਨੇ ਜਦੋਂ ਇਨ੍ਹਾਂ ਥਾਵਾਂ ਤੇ ਜਿੱਥੇ ਵੋਟਿੰਗ ਹੋਣੀਆਂ ਜਾ ਕੇ ਮੁਆਇਨਾ ਕੀਤਾ ਗਿਆ ਤੇ ਗਰਾਊਂਡ ਜ਼ੀਰੋ ’ਤੇ ਵੇਖਿਆ ਕਿ ਕਿਵੇਂ ਮਸ਼ੀਨਾਂ ਨੂੰ ਰੱਖਿਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਮਨਜੀਤ ਸਿੰਘ ਨੇ ਕਿਹਾ ਕਿ ਮਲੇਰਕੋਟਲਾ ’ਚ ਕੋਈ ਸੰਵੇਦਨਸ਼ੀਲ ਇਲਾਕਾ ਨਹੀਂ ਪਰ ਪੁਲੀਸ ਵੱਲੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।