ਅਵਾਰਾ ਪਸ਼ੂਆਂ ਨੂੰ ਲੈ ਕੇ ਨਗਰ ਨਿਗਮ ਹੋਇਆ ਸਖ਼ਤ - ਅਵਾਰਾ ਪਸ਼ੂਆਂ
ਪਠਾਨਕੋਟ : ਪਿਛਲੇ ਲੰਬੇ ਸਮੇਂ ਤੋਂ ਆਵਾਰਾ ਪਸ਼ੂ ਸਮੱਸਿਆ ਦਾ ਕਾਰਨ ਬਣੇ ਹੋਏ ਹਨ ਅਤੇ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਜਿਨ੍ਹਾਂ ਦਾ ਸ਼ਿਕਾਰ ਹੋ ਕੇ ਕਈ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ ਪਰ ਹੁਣ ਪਠਾਨਕੋਟ ਨਗਰ ਨਿਗਮ ਸਖ਼ਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਜੈਪੁਰ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਜੋ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਪਠਾਨਕੋਟ ਦੇ ਕੈਂਟਲ ਪੌਂਡ ਤੱਕ ਪਹੁੰਚਾਵੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨਿਗਮ ਅਧਿਕਾਰੀ ਨੇ ਲੋਕਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕੀ ਉਹ ਆਪਣੇ ਜਾਨਵਰ ਘਰਾਂ ਦੇ ਵਿੱਚ ਹੀ ਰੱਖਣ ਸੜਕਾਂ ਤੇ ਨਾ ਛੱਡਣ ਨਹੀਂ ਤਾਂ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ ।